Sustain Humanity


Tuesday, August 11, 2015

ਕੋਰਾ ਝੂਠ ਕਿਉਂ ਝੂਠ ਬੋਲਦੇ ਹੋ ਤੁਸੀਂ ਕਿ ਵੋਟਾਂ ਨਾਲ ਨਿਜ਼ਾਮ ਬਦਲਦੇ ਨੇ ਦਹਾਕਿਆਂ ਤੋਂ ਮੇਰੇ ਪਿੰਡ ਵਿਚ ਤਾਂ ਕੁਝ ਵੀ ਨਹੀਂ ਬਦਲਿਆ........



ਕੋਰਾ ਝੂਠ
ਕਿਉਂ ਝੂਠ ਬੋਲਦੇ ਹੋ ਤੁਸੀਂ 
ਕਿ ਵੋਟਾਂ ਨਾਲ ਨਿਜ਼ਾਮ ਬਦਲਦੇ ਨੇ
ਦਹਾਕਿਆਂ ਤੋਂ ਮੇਰੇ ਪਿੰਡ ਵਿਚ ਤਾਂ
ਕੁਝ ਵੀ ਨਹੀਂ ਬਦਲਿਆ........
ਅਜੇ ਵੀ ਪਿੰਡ ਦੇ ਪਰਾਇਮਰੀ ਸਕੂਲ ਚ ਪੜਦੇ ਨਿਆਣੇ 
ਕਾਟੋਆਂ ਦੇ ਸਿਰਾਂ ਚੋਂ ਠਿਆਨੀ ਲੱਭਦੇ ਫਿਰਦੇ ਨੇ
ਅਜੇ ਵੀ ਨਹਿਰੂ ਸਾਡੇ ਜਵਾਕਾਂ ਦਾ 
ਧੱਕੇ ਨਾਲ ਬਣਾਇਆ ਚਾਚਾ ਹੈ 
ਤੇ ਗਾਂਧੀ ਜ਼ੋਰ ਜ਼ਬਰਦਸਤੀ ਦਾ ਬਾਪੂ
ਅਜੇ ਵੀ ਸਕੂਲ ਦੀਆਂ ਕਿਤਾਬਾਂ ਚ 
ਭਗਤ ਸਿੰਘ ਵਰਿਆਂ ਤੋ
ਮਹਿਜ਼ ਦਮੂਕਾਂ ਹੀ ਬੀਜ਼ਦਾ ਹੈ
ਤੇ ਵਿਗਿਆਨ ਦੇ ਮਾਸਟਰ ਦੇ 
ਮੱਥੇ ਤੇ ਲਾਇਆ ਸੰਧੂਰੀ ਤਿਲਕ 
ਟਾਹਲੀ ਥੱਲੇ ਮੁੜਕੇ ਨਾਲ ਢਲਕਦਾ ਰਹਿੰਦਾ ਹੈ
ਅਜੇ ਵੀ ਮੇਰੀ ਮਾਂ ਆਪਦੇ ਦਾਜ਼ ਚ ਲਿਆਂਦੀ ਚੀਨੀ ਦੀ ਕੇਤਲੀ ਨੂੰ
ਬਸ ਜਿੰਦੇ ਕੁੰਜੀਆਂ ਹੀ ਸਾਂਭਣ ਲਈ ਵਰਤਦੀ ਹੈ
ਰੋਹੀ ਤੋਂ ਬੂਈਆਂ ਦੀ ਪੰਡ ਚੁੱਕੀ ਆਉਂਦੀ 
ਅੱਕੋ ਮਜ਼ਬਣ ਦੇ ਨੰਗੇ ਪੈਰਾਂ ਨਾਲ ਉੱਡਦੀ ਧੂੜ
ਥੋਡੇ ਇਨਸੈੱਟ ਤਿੰਨ ਏ ਦੇ ਧੂੰਏ ਤੇ ਥੁੱਕਦੀ ਹੈ
ਪਿੰਡ ਦੇ ਸ਼ੰਭੂ ਮਹਿਰੇ ਦੇ ਟੱਬਰ ਦੀ ਵੋਟ ਸੂਚੀ 
ਪਾਈਆ ਭੁੱਕੀ ਦੀ ਜ਼ਮਾਨਤ ਬਦਲੇ 
ਬਲੈਕੀਏ ਪੰਚ ਮੂਹਰੇ ਗੋਡਿਆਂ ਭਾਰ ਹੈ
ਮੇਰੇ ਪਿੰਡ ਵਿਚ ਤਾਂ ਨੋਟਾਂ ਦੀ , ਨੋਟਾਂ ਦੁਆਰਾ ਨੋਟਾਂ ਲਈ ਚੁਣੀ ਸਰਕਾਰ ਹੈ
ਕਿਉਂ ਝੂਠ ਬੋਲਦੇ ਹੋ ਕਿ ਵੋਟਾਂ ਨਾਲ ਨਿਜ਼ਾਮ ਬਦਲਦੇ ਨੇ
ਥੋਡੀ ਏਸ ਸ਼ੁਗਲਬਾਜ਼ੀ ਨਾਲ 
ਦਿੱਲੀ ਦੇ ਓਸ ਗੋਲਘਰ ਵਿਚ 
ਮਹਿਜ਼ ਦੱਲਿਆਂ ਦਾ ਦਲ ਬਦਲਦਾ ਹੈ 
ਤੇ ਵੇਸ਼ਵਾ ਦੀ ਜ਼ੂਨ ਭੋਗਦੀ ਲੋਕਾਈ ਦਾ ਬਿਸਤਰਾ
ਕਦੇ ਫ਼ੁੱਲਾਂ ਵਾਲਾ ਹੋ ਜਾਂਦਾ ਹੈ 
ਤੇ ਕਦੇ ਹੱਥ ਛਾਪੇ ਦਾ
ਹੋਰ ਸਾਡੇ ਪਿੰਡ ਵਿਚ ਦਹਾਕਿਆਂ ਤੋਂ ਕੁਝ ਵੀ ਨਹੀਂ ਬਦਲਿਆ....
ਜਸਕਰਨ


--
Pl see my blogs;


Feel free -- and I request you -- to forward this newsletter to your lists and friends!

No comments:

Post a Comment