Sustain Humanity


Tuesday, July 21, 2015

"CRTC ਤਹਿਤ ਚਲਦੇ ਸਰੀ ਦੇ ਰੇਡੀਓ ਹੋਸਟ ਵਲੋੰ ਪੰਜਾਬ ਤੋੰ ਆਏ ਅਕਾਲੀ ਲੀਡਰਾੰ ਨੂੰ ਜਲਦ ਤੋੰ ਜਲਦ ਕੈਨੇਡਾ ਚੋੰ ਨਿੱਕਲ ਜਾਣ ਦੀ ਦਿੱਤੀ ਸ਼ਰੇਆਮ ਧਮਕੀ "


"CRTC ਤਹਿਤ ਚਲਦੇ ਸਰੀ ਦੇ ਰੇਡੀਓ ਹੋਸਟ ਵਲੋੰ ਪੰਜਾਬ ਤੋੰ ਆਏ ਅਕਾਲੀ ਲੀਡਰਾੰ ਨੂੰ ਜਲਦ ਤੋੰ ਜਲਦ ਕੈਨੇਡਾ ਚੋੰ ਨਿੱਕਲ ਜਾਣ ਦੀ ਦਿੱਤੀ ਸ਼ਰੇਆਮ ਧਮਕੀ "
। ਤੁਹਾਨੂੰ ਇਹ ਖਬਰ ਪੜਕੇ ਹੈਰਾਨੀ ਜ਼ਰੂਰ ਹੋਈ ਹੋਵੇਗੀ, ਕਿ ਪੰਜਾਬ ਦੇ ਲੋਕਾੰ ਵਲੋੰ ਚੁਣੇ ਹੋਏ ਨੁਮਾੰਦਿਆੰ ਨੂੰ ਕੈਨੇਡਾ ਵਰਗੇ ਲੋਕਤੰਤਰੀ ਮੁਲਕ ਵਿਚੋੰ ਬਾਹਰ ਨਿਕਲ ਜਾਣ ਦੀ ਖੁਲੇਆਮ ਧਮਕੀ ਕਿੱਦਾੰ ਦਿੱਤੀ ਜਾ ਸਕਦੀ ਹੈ? ਓਹ ਵੀ ਕੈਨੇਡਾ ਦੇ ਸਰਕਾਰੀ ਬਰਾਡਕਾਸਟਿੰਗ ਮਹਿਕਮੇ ਅਧੀਨ ਚਲਦੇ ਰੇਡੀਓ ਵਲੋੰ। ਪ੍ਰੰਤੂ ਇਹ ਸੱਚ ਹੈ, ਸਾਡਾ ਕੈਨੇਡਾ ਜਿੱਥੇ ਹਰ ਇਕ ਨੂੰ ਬੋਲਣ ਦੀ ਅਜ਼ਾਦੀ ਹੈ, ਉਥੇ ਬੈਠ ਕੇ ਇਕ ਹੋਸਟ ਵਲੋੰ ਐਸਾ ਤਾਨਾਸ਼ਾਹੀ ਹੁਕਮ ਚ੍ਹਾੜਨਾ-ਸਾਨੂੰ ਕਿੱਧਰ ਨੂੰ ਲਿਜਾ ਰਿਹਾ ਹੈ? ਏਨੇ ਵਧੀਆ ਕਦਰਾੰ ਕੀਮਤਾੰ ਵਾਲੇ ਦੇਸ਼ ਵਿਚ ਐਸੇ ਗੈਰਲੋਕਤੰਤਰੀ ਫੁਰਮਾਨ ਪਿੱਛੇ ਕੀ ਕਾਰਨ ਹੋ ਸਕਦੇ ਹਨ , ਆਓ ਲੱਭਣ ਦੀ ਕੋਸ਼ਿਸ਼ ਕਰੀਏ ।
। ਜਿਵੇੰ ਕਿ ਸਾਰੇ ਜਾਣਦੇ ਹਾੰ ਕਿ ਪਿਛਲੇ ਕੁਝ ਹਫਤਿਆੰ ਤੋੰ ਪੰਜਾਬ ਸਰਕਾਰ ਵਲੋੰ ਪ੍ਰਵਾਸੀ ਪੰਜਾਬੀਆੰ ਨਾਲ ਸਿੱਧਾ ਰਾਬਤਾ ਪੈਦਾ ਕਰਨ ਦੇ ਮਿਸ਼ਨ ਤਹਿਤ ਕੁਝ ਸੀਨੀਅਰ ਮੰਤਰੀ ਅਤੇ ਐਮ ਐਲ ਏ ਸਹਿਬਾਨ ਨੂੰ ਨਾਰਥ ਅਮਰੀਕਾ ਦੇ ਦੌਰੇ ਤੇ ਭੇਜਿਆ ਹੋਇਆ ਹੈ। ਪੰਜਾਬ ਦੇ ਲੀਡਰ ਪਹਿਲਾੰ ਵੀ ਕੈਨੇਡਾ ਆਓੰਦੇ ਰਹੇ ਹਨ ਭਾਵੇੰ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਇਹ ਕੋਈ ਨਵੀੰ ਗਲ ਨਹੀੰ, ਪਿਛਲੇ ਸਮੇੰ ਦੌਰਾਨ ਕੁਝ ਲੀਡਰਾੰ ਵਿਰੁੱਧ ਧਰਨੇ ਅਤੇ ਵਿਰੋਧ ਪ੍ਰਦਰਸ਼ਨ ਵੀ ਹੁੰਦੇ ਰਹੇ ਹਨ ਜੋ ਕਿ ਲੋਕਤੰਤਰ ਦੇ ਨਿਯਮਾੰ ਅਧੀਨ ਗਲਤ ਨਹੀੰ ਗਿਣੇ ਜਾੰਦੇ। ਫਿਰ ਇਸ ਵਾਰੀ ਕਿਹੜੀ ਜਗੋੰ ਤ੍ਹੇਰਵੀੰ ਹੋ ਗਈ ਜਿਸ ਕਾਰਨ ਸਾਡੇ ਸਤਿਕਾਰਤ ਹੋਸਟ ਸਾਹਬ ਨੂੰ ਆਵਦੇ ਰੇਡੀਓ ਦਾ ਮੰਚ ਸ਼ਰੇਆਮ ਧਮਕੀਆੰ ਦੇਣ ਲਈ ਵਰਤਣਾ ਪਿਆ!!! ਕੀ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੈ ਜਾੰ ਫੇਰ ਕੋਈ ਨਿਜੱੀ ਖੁੰਦਕ, ਐਸੇ ਬਹੁਤ ਸਾਰੇ ਸਵਾਲ ਪ੍ਰਵਾਸੀਆੰ ਦੇ ਮਨਾੰ ਵਿਚ ਉੱਭਰ ਰਹੇ ਹਨ। ਕਿਉੰਕਿ ਏਸ "ਸੀਨੀਅਰ" ਹੋਸਟ ਵਲੋੰ ਪਤ੍ਰਕਾਰੀ ਦੇ ਸਾਰੇ ਨਿਯਮ ਅਤੇ ਮਰਿਆਦਾਵਾੰ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਲੀਡਰਾੰ ਨੂੰ "ਧਮਕਾਓਣਾ" ਕੈਨੇਡਾ ਦੇ ਸਭਿਆਚਾਰ ਦੇ ਬਿਲਕੁਲ ਅਨਕੂਲ ਨਹੀੰ ਹੈ। ਹੋਰ ਸਿਤਮ ਦੇਖੋ ਕਿ ਆਵਦੀਆੰ ਅਜੀਬੋ-ਗਰੀਬ ਦਲੀਲਾੰ ਨਾਲ ਵਿਰੋਧ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ, ਕਿਸੇ ਦੇ ਚਲਦੇ ਪ੍ਰੋਗਰਾਮ ਵਿਚ ਧੱਕੇ ਅਤੇ ਗੁੰਡਾਗਰਦੀ ਨਾਲ ਵਿਘਨ ਪਾਓਣ ਵਾਲਿਆੰ ਨੂੰ ਸੁਹਿਰਦ ਅਤੇ ਦੇਵਤੇ ਬਣਾਕੇ ਪੇਸ਼ ਕੀਤਾ ਗਿਆ ਅਤੇ ਜੋ ਲੀਡਰ ਅਤੇ ਸਰੋਤੇ ਸ਼ਾੰਤੀ ਨਾਲ ਆਵਦਾ ਪ੍ਰੋਗਰਾਮ ਕਰ ਰਹੇ ਸਨ -ਉਨਾੰ ਨੂੰ ਮਹੌਲ ਖਰਾਬ ਕਰਨੇ ਵਾਲੇ ਗਰਦਾਨ ਦਿੱਤਾ ਗਿਆ। ਇਹ ਕਿਥੋੰ ਦੀ ਫਿਲਾਸਫੀ ਹੈ ਕਿ ਹੁਲੜਬਾਜ਼ਾੰ ਅਤੇ ਗੁੰਡਾਗਰਦੀ ਕਰਕੇ ਸਮਾਗਮ ਖਰਾਬ ਕਰਨ ਵਾਲਿਆੰ ਦੀ ਨਿੰਦਾ ਕਰਨ ਦੀ ਬਜਾਏ ਆਏ ਹੋਏ ਮਹਿਮਾਨਾੰ ਨੂੰ ਕਹਿ ਦੇਣਾ ਕਿ ਤੁਸੀੰ ਕੈਨੇਡਾ ਛੱਡ ਕੇ ਚਲੇ ਜਾਓ। ਕਿਸੇ ਦੇ ਚਲਦੇ ਸਮਾਗਮ ਵਿਚ ਮਾਵਾੰ ਭੈਣਾੰ ਦੀਆੰ ਗਾਲਾੰ ਕੱਢ ਕੇ ਅਤੇ 70 ਸਾਲ ਦੀ ਬੀਬੀ ਦੇ ਥੱਪੜ ਮਾਰਨੇ ਵਾਲੇ ਕੈਨੇਡਾ ਦਾ ਮਹੌਲ ਖਰਾਬ ਕਰ ਰਹੇ ਹਨ ਜਾਂ ਸਭਿਅਕ ਤਰੀਕੇ ਨਾਲ ਲੋਕਾੰ ਨਾਲ ਰਾਬਤਾ ਬਣਾਕੇ ਗਲਬਾਤ ਕਰਨ ਵਾਲੇ ਮਹੌਲ ਖਰਾਬ ਕਰ ਰਹੇ ਹਨ। ਦੁਨੀਆੰ ਨੂੰ ਅਸੀ ਆਪਣਾ ਕਿਹੜਾ ਰੂਪ ਪੇਸ਼ ਕਰ ਰਹੇ ਹਾੰ ਕਿ ਕੈਨੇਡਾ ਦੇ ਸਿੱਖ ਹਾਲੇ ਤੱਕ ਸਭਿਅਕ ਤਰੀਕੇ ਨਾਲ ਗਲਬਾਤ ਕਰਨੀ ਨੀੰ ਸਿਖ ਸਕੇ? ਆਵਦੇ ਸਿਆਸੀ ਵਿਰੋਧੀਆੰ ਨੂੰ ਕੁੱਤੇ, ਬਿਲੇ, ਗਧੇ ਕਹਿਣਾ ਕਿਸ ਸਭਿਅਤਾ ਦੀ ਨਿਸ਼ਾਨੀ ਹੈ?
। ਉਲਟਾ ਮੀਡੀਏ ਵਲੋੰ ਆਏ ਹੋਏ ਲੀਡਰਾੰ ਨੂੰ ਕੈਨੇਡਾ ਤੋੰ ਛੇਤੀ ਤੋੰ ਛੇਤੀ ਨਿਕਲ ਜਾਣ ਦੀ ਧਮਕੀ ਦੇਣਾ ਸਿਰੇ ਦਾ ਪੱਖਪਾਤ ਹੈ, ਅਸੀੰ ਤੁਹਾਨੂੰ ਯਾਦ ਕਰਵਾ ਦੇਈਏ ਕਿ ਆਏ ਹੋਏ ਮਹਿਮਾਨ ਪੰਜਾਬ ਦੇ ਲੋਕਾੰ ਵਲੋੰ ਚੁਣੇ ਹੋਏ ਲੀਡਰ ਹਨ, 100-50 ਹੁਲੜਬਾਜ਼ ਜਾੰ ਮੀਡੀਆ ਕਿਸ ਹੱਕ ਨਾਲ ਜਾਣ ਦੀਆੰ ਧਮਕੀਆੰ ਦੇ ਰਹੇ ਹਨ? ਕਿਹਾ ਜਾ ਰਿਹਾ ਹੈ ਕਿ ਇਥੇ ਇਹ ਲੀਡਰ ਕੀ ਕਰ ਰਹੇ ਹਨ- ਮੁਆਫ ਕਰਨਾ , ਇਹ ਕੈਨੇਡਾ ਦੇ ਲੋਕਾੰ ਵਲੋੰ ਸੱਦੇ ਹੀ ਆਏ ਹੋਏ ਹਨ, ਇਥੋੰ ਦੇ ਲੋਕੀੰ ਉਨਾੰ ਨੂੰ ਮਿਲਕੇ ਆਵਦੇ ਮਸਲੇ ਹੱਲ ਕਰਵਾਉਣਾ ਚਹੁੰਦੇ ਹਨ, ਜਿਸਨੂੰ ਤੁਹਾਡੇ ਵਰਗੇ ਪੰਜਾਬ ਨੂੰ ਬਦਨਾਮ ਕਰਕੇ ਆਵਦਾ ਤੋਰੀ ਫੁਲਕਾ ਚਲਾਓਣੇ ਵਾਲੇ ਇਹ ਮਸਲੇ ਹੱਲ ਨਹੀੰ ਹੋਣ ਦੇਣਾ ਚਾਹੁੰਦੇ। ਪੰਜਾਬ ਦੇ ਲੀਡਰ ਨਹੀੰ, ਤੁਸੀੰ ਅਤੇ ਤੁਹਾਡੇ ਪੰਜਾਬ ਤੋੰ ਆਓਦੇ ਪਤਰਕਾਰ ਲੋਕਾੰ ਨੂੰ ਭੜਕਾ ਰਹੇ ਹਨ, ਜੋ ਹਰ ਰੋਜ਼ ਝੂਠੀਆੰ ਖਬਰਾੰ ਦੇ ਕੇ ਪੰਜਾਬ ਨੂੰ ਬਦਨਾਮ ਕਰਦੇ ਹਨ। ਤੁਹਾਡੀ ਭੜਕਾਹਟ ਦੀ ਬਦੌਲਤ ਕੈਨੇਡਾ ਤੋੰ ਗਏ ਇਕ ਭਰਾ ਨੇ ਪੰਜਾਬ ਜਾ ਕੇ ਆਵਦੇ ਸਕੇ ਭਰਾ ਅਕਾਲੀ ਸਰਪੰਚ ਦੀ ਹੱਤਿਆ ਕਰ ਦਿੱਤੀ। ਕਈ ਵਾਰੀ ਝੂਠੀਆੰ ਖਬਰਾੰ ਦੇਣ ਦੇ ਦੋਸ਼ ਤੁਹਾਡੇ ਪਤਰਕਾਰਾੰ ਤੇ ਸਾਬਿਤ ਵੀ ਹੋ ਚੁੱਕੇ ਹਨ।
। ਅਖੇ ਇਥੇ ਕਰਨ ਕੀ ਆਏ ਹਨ - ਮੁਆਫ ਕਰਨਾ, ਤੁਹਾਡੇ "honrble" ਸਟੀਫਨ ਹਾਰਪਰ ਅਤੇ ਪ੍ਰੀਮੀਅਰ ਸਾਹਿਬਾੰ ਪੰਜਾਬ ਕੀ ਕਰਨ ਜਾਂਦੇ ਹਨ, ਅਤੇ ਤੁਸੀੰ ਓਨਾੰ ਨਾਲ ਕੀ ਕਰਨ ਜਾੰਦੇ ਹੁੰਦੇ ਸੀ? ਤੁਸੀੰ ਕਦੇ ਓਨਾੰ ਨੂੰ ਪੰਜਾਬ ਨਾ ਜਾਣ ਦੀ ਬੇਸ਼ਕੀਮਤੀ ਸਲਾਹ ਨਹੀੰ ਦਿੱਤੀ? ਜਾੰ ਫੇਰ ਚਮਚਾਗਿਰੀ ਹੀ ਭਾਰੂ ਪੈ ਜਾੰਦੀ ਹੈ ਹਰ ਵਾਰੀ। ਤੁਹਾਡੇ ਜੇਸਨਕੇਨੀ ਦਾ ਪੰਜਾਬ ਦੇ 20000 ਲੋਕਾੰ ਨੇ ਸੜਕਾੰ ਤੇ ਉੱਤਰ ਕੇ ਵਿਰੋਧ ਕੀਤਾ ਸੀ, ਓਦੋੰ ਤੁਹਾਨੂੰ ਪੰਜਾਬ ਦਾ ਮਹੌਲ ਖਰਾਬ ਹੋਣ ਦਾ ਹੇਜ ਕਿਓ ਨਹੀੰ ਜਾਗਿਆ? ਜਾੰ ਫੇਰ ਪੰਜਾਬ ਦਾ ਪਿਆਰ ਸਿਰਫ ਫਰਜ਼ੀ ਹੀ ਹੈ।ਇੱਕ ਹੋਰ ਗਲ - ਨਰਿੰਦਰ ਮੋਦੀ ਦੇ ਆਏ ਤੇ ਕੈਨੇਡਾ ਚ ਮੁਜ਼ਾਹਰੇ ਹੋਏ ਸਨ, ਕੀ ਓਦੋੰ ਮਹੌਲ ਨਹੀੰ ਸੀ ਖਰਾਬ ਹੋਇਆ, ਮੋਦੀ ਨੂੰ ਜਲਦੀ ਤੋੰ ਜਲਦੀ ਕੈਨੇਡਾ ਤੋੰ ਨਿਕਲ ਜਾਣ ਦੀ ਧਮਕੀ ਦੇਣ ਦੀ ਹਿੰਮਤ ਨਹੀੰ ਪਈ? ਇਹ ਹੌਸਲਾ ਸਿਰਫ ਅਕਾਲੀਆੰ ਦੇ ਆਓਣ ਵੇਲੇ ਹੀ ਪੈਦਾ ਹੁੰਦਾ? ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਦੇ ਸਮਾਗਮਾੰ ਵੇਲੇ ਕਿਓੰ ਨਹੀੰ ਆਵਦਾ ਲੈਕਚਰ ਦਿੱਤਾ ? ਖੈਰ
ਕਿਤੇ ਇਸ ਤਿਲਮਿਲਾਹਟ ਦਾ ਕਾਰਨ ਅਕਾਲੀ ਲੀਡਰਾੰ ਵਲੋੰ ਤੁਹਾਡੇ ਰੇਡੀਓ ਤੇ ਨਾੰ ਆਓਣਾ ਤੇ ਨਹੀ? ਕਿਤੇ ਤੁਹਾਡੀ ਸੋਚ ਸਿਰਫ ਏਸ ਗਲ ਤੇ ਹੀ ਤਾੰ ਨੀ ਖੜੀ ਕਿ ਜੋ ਤੁਹਾਡੇ ਪ੍ਰੋਗਰਾਮ ਤੇ ਆ ਗਿਆ ਤਾੰ ਠੀਕ ਅਤੇ ਜੇ ਨਹੀੰ ਆਇਆ ਤਾੰ ਓਸਦਾ ਵਿਰੋਧ ਕਰਨਾੰ ਸ਼ੁਰੂ ਕਰ ਦਿਓ, ਮੁਆਫ ਕਰਨਾ- ਤੁਹਾਡੀਆੰ ਵਡੀਆੰ ਵਡੀਆੰ ਗਲਾੰ ਕਰਨ ਦੇ ਬਾਵਜੂਦ ਤੁਹਾਡੀ ਸਖਸ਼ੀਅਤ ਬਹੁਤ ਛੋਟੀ ਨਜ਼ਰ ਆ ਰਹੀ ਹੈ।
ਪੰਜਾਬ ਹਿਤੈਸ਼ੀ--- ਸਰਬਜੀਤ

No comments:

Post a Comment